ਸੋਚੋ ਕਿ ਤੁਹਾਨੂੰ ਵੀ ਸੀਲੀਅਕ ਬਿਮਾਰੀ ਹੋ ਸਕਦੀ ਹੈ?
ਤੁਹਾਡੀ ਅਗਲੀ ਕਾਰਵਾਈ ਕੀ ਹੈ?
ਜੇ ਤੁਹਾਨੂੰ ਜਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਕਬਜ਼ੀ, ਕਚਿਆਹਣ, ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕੇਵਾਂ ਜਾਂ ਅੱਧੇ ਸਿਰ ਦੇ ਦਰਦ ਦਾ ਅਨੁਭਵ ਹੋਇਆ ਹੈ, ਤਾਂ ਇਹ ਸੀਲੀਅਕ ਬਿਮਾਰੀ ਹੋ ਸਕਦੀ ਹੈ। ਸੀਲੀਅਕ ਬਿਮਾਰੀ (CD) ਵੱਖ-ਵੱਖਕਣਕ, ਰਾਈ, ਜੌਂਅਤੇਟ੍ਰਿਟਿਕੇਲਵਿੱਚਮਿਲਣਵਾਲਾਪ੍ਰੋਟੀਨਗਲੂਟਨਲਈ ਸਥਾਈ ਤੌਰ ‘ਤੇ ਅਸਹਿਣਸ਼ੀਲ ਹੈ।
ਗਲੁਟਨ-ਮੁਕਤ ਅਤੇ ਘੱਟ ਗਲੁਟਨ ਵਾਲੇ ਭੋਜਨਾਂ ਦੀ ਪ੍ਰਸਿਧੀ ਅਤੇ ਉਤਪਾਦ ਦੀ ਮੰਗ ਵਿੱਚ ਵਾਧਾ ਹੋਇਆ ਹੈ, ਪਰ ਦੂਜੇ ਪਾਸੇ ਸੀਲੀਅਕ ਬਿਮਾਰੀ ਦੀ ਗੰਭੀਰਤਾ ਲਈ ਜਾਗਰੂਕਤਾ ਵਿੱਚ ਕਮੀ ਵੀ ਆਈ ਹੈ।
ਸੀਲੀਅਕ ਬਿਮਾਰੀ ਅਤੇ ਗਲੂਟਨ ਨਾਲ ਜੁੜੇ ਵਿਗਾੜ ਵਾਲੇ ਕੈਨੇਡਾ ਦੇ ਵਸਨੀਕਾਂ ਲਈਇੱਕ ਉੱਘੀ ਅਵਾਜ਼, ਕੈਨੇਡੀਅਨ ਸੀਲੀਅਕ ਐਸੋਸੀਏਸ਼ਨ (CCA) ਨੇ ਸਭਿਆਚਾਰਕ ਤੌਰ ‘ਤੇ ਅਤੇ ਸਮਾਜਕ ਆਰਥਕ ਤੌਰ ‘ਤੇ ਵੰਨ-ਸੁਵੰਨੇ ਭਾਈਚਾਰਿਆਂ
ਦੀ ਜਾਗਰੂਕਤਾ ਅਤੇ ਸਮਝ ਵਧਾਉਣ ਲਈ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸ੍ਰੋਤ ਤਿਆਰ ਕੀਤੇ ਹਨ।
ਕੀ ਤੁਸੀਂ ਸੀਲੀਅਕ ਬਿਮਾਰੀ ਬਾਰੇ ਹੋਰ ਬਹੁਤ ਕੁਝ ਜਾਣਨਾ ਚਾਹੁੰਦੇ ਹੋ?
ਸਾਡੇ ਬ੍ਰੋਸ਼ਰ ਡਾਉਨਲੋਡ ਕਰੋ।


